Actuary ਕੌਣ ਹੁੰਦਾ ਹੈ ਅਤੇ ਇਸਦਾ ਕੀ ਕੰਮ ਹੁੰਦਾ ਹੈ?
Risk ਦਾ ਮਤਬਲ ਪੈਸੇ (Financial) ਦੇ ਘਾਟੇ ਤੋਂ ਹੈ। ਇੱਥੇ ਕੰਪਨੀ ਦੀ ਮਦਦ ਲਈ ਆਉਂਦਾ ਹੈ ਐਕਚੂਰੀ (Actuary)। ਬੈਂਕਾਂ ਦੇ ਵਿੱਚ ਐਕਚੂਰੀ ਨੂੰ ਨੌਕਰੀ ਦਿੱਤੀ ਜਾਂਦੀ ਹੈ ਕਿ ਉਹ ਦੱਸੇ ਕਿਹੜਾ ਲੋਨ (Loan) ਜਾਂ ਇਨਵੈਸਟਮੈਂਟ (Investment) ਸਹੀ (safe) ਹੈ ਕਿ ਬੈਂਕ ਦੇ ਪੈਸੇ ਨਾ ਡੁੱਬਣ। ਇਸੇ ਤਰ੍ਹਾਂ Insurance Company ਵੀ ਐਕਚੂਰੀ ਨੂੰ ਜਾਬ ਦਿੰਦੀ ਹੈ ਕਿ ਉਹ ਦੱਸੇ ਕਿਹੜੀ Insurance ਕਰਨੀ ਚਾਹੀਦੀ ਹੈ ਤੇ ਕਿਹੜੀ ਨਹੀਂ ਕਿ ਕੰਪਨੀ ਨੂੰ ਘਾਟਾ ਨਾ ਪਵੇ।
ਇੰਨੀ ਜਿਆਦਾ ਮੰਗ ਹੋਣ ਦੇ ਬਾਵਜੂਦ ਇੰਨੇ ਘੱਟ ਐਕਚੂਰੀ (Actuary) ਕਿਉਂ ਹਨ?
- Applied Candidates: 636
- Appeared Candidates: 542
- Pass Candidates: 378
- Pass Rate: 69.74%
CS01 December 2022 (ਪਹਿਲਾਂ ਪੇਪਰ ਜੋ Entrance Exam ਤੋਂ ਬਾਅਦ ਪਾਸ ਕਰਨਾ ਹੁੰਦਾ ਹੈ):
- Candidates Registered: 353
- Candidates Appeared: 226
- Candidates Passed: 29
- Pass Rate: 12.83%
Actuary ਬਣਨ ਲਈ ਕੀ Qualification ਚਾਹੀਦੀ ਹੈ?
Actuary ਬਣਨ ਲਈ ਕਿਹੜਾ Entrance Exam ਪਾਸ ਕਰਨਾ ਪੈਂਦਾ ਹੈ?
- National Leve: India ਵਿੱਚ Actuary ਬਣਨ ਲਈ Actuarial Common Entrance Test (ACET) ਪਾਸ ਕਰਨਾ ਪੈਂਦਾ ਹੈ। ਇਹ ਪੇਪਰ ਸਾਲ ਵਿੱਚ ਦੋ ਵਾਰ ਹੁੰਦਾ ਹੈ। ਇਹ ਪੇਪਰ Institutes of Actuaries Of India ਦੁਆਰਾ ਲਿਆ ਜਾਂਦਾ ਹੈ ਤੇ ਇਸ ਲਈ ਇਹਨਾਂ ਦੀ ਸਾਇਟ ਤੇ ਰਜਿਸਟਰੇਸ਼ਨ ਕਰਨੀ ਪੈਂਦੀ ਹੈ।
- International Level: International Level ਤੇ ਬਹੁਤ ਸਾਰੇ ਦੇਸ਼ਾਂ ਵਿੱਚ Actuary ਦਾ ਪੇਪਰ ਦਿੱਤਾ ਜਾ ਸਕਦਾ ਹੈ ਪਰ ਜਿਆਦਾਤਰ ਲੋਕ ਇੰਗਲੈਂਡ ਨੂੰ Actuary Study ਲਈ ਪਸੰਦ ਕਰਦੇ ਹਨ।
Cost of Study: 4 - 6 Lakh (National Level)
- Core Principles: 07 Papers
- Core Practices : 03 Papers
- Specialist Principles: 02 Papers
- Special Advanced : 01 Papers
Core papers ਔਖੇ ਹੁੰਦੇ ਹਨ ਪਰ ਬਹੁਤੇ ਜ਼ਿਆਦਾ ਔਖੇ ਨਹੀਂ ਹੁੰਦੇ। ਜਦੋਂ ਕਿ Specialist and Advanced ਕਾਫੀ ਔਖੋ ਹੁੰਦੇ ਹਨ। ਪਰ ਜਦੋਂ Specialist and Advanced ਪੇਪਰ ਕਲੀਅਰ ਹੋ ਜਾਂਦੇ ਹਨ ਤਾਂ Package ਵੀ ਉਸੇ ਹਿਸਾਬ ਨਾਲ ਬਹੁਤ ਵਧ ਜਾਂਦਾ ਹੈ।
ਤਹੁਾਨੂੰ ਸਾਰੇ ਪੇਪਰ ਕਲੀਅਰ ਕਰਨ ਦੀ ਲੋੜ ਨਹੀਂ ਭਾਰਤ ਵਿੱਚ ਸਿਰਫ Core Papers ਪਾਸ ਕਰਨ ਤੋਂ ਬਾਅਦ ਵੀ ਤੁਹਾਨੂੰ JOB ਮਿਲ ਜਾਣੀ ਹੈ। ਜਰੂਰੀ ਨਹੀਂ ਕਿ Core Papers ਪਾਸ ਕਰਨ ਤੋਂ ਬਾਅਦ Job ਕਰਨੀ ਹੈ ਪਰ ਕਾਫੀ Actuaries ਇਹ ਸਲਾਹ ਦਿੰਦੇ ਹਨ ਕਿ Job ਤੁਹਾਨੂੰ Specialist and Advanced Papers ਪਾਸ ਕਰਨ ਵਿੱਚ ਕਾਫੀ ਮਦਦ ਕਰਦੀ ਹੈ।
ਜੇਕਰ ਕੋਈ ਵਿਦਿਆਰਥੀ ਫੇਲ ਨਾ ਹੋਵੇ ਇਹਨਾਂ ਪੇਪਰਾਂ ਵਿੱਚੋਂ ਤਾਂ 3-4 ਸਾਲ ਵਿੱਚੇ ਹੀ ਸਾਰੇ ਪੇਪਰ ਪਾਸ ਹੋ ਜਾਂਦੇ ਹਨ। ਪਰ ਅਜਿਹਾ ਕੋਈ ਵਿਦਿਆਰਥੀ ਨੀ ਹੁੰਦਾ ਜੋ ਸਾਰੇ ਪੇਪਰ ਬਿਨ੍ਹਾਂ ਫੇਲ ਹੋਏ ਪਾਸ ਕਰ ਲਵੇ। ਇਸ ਲਈ ਔਸਤਨ (Average) ਸਮਾਂ 7-8 ਸਾਲ ਦਾ ਇਹਨਾਂ ਸਾਰੇ ਪੇਪਰਾਂ ਨੂੰ ਪਾਸ ਕਰਨ ਦਾ ਲੱਗ ਜਾਂਦਾ ਹੈ । Failure is part and parcel of this exam. ਇਸ ਲਈ ਇਹਨਾਂ ਪੇਪਰਾਂ ਵਿੱਚ ਫੇਲ ਹੋਣਾ ਕੋਈ ਸ਼ਰਮਿੰਦਗੀ ਵਾਲੀ ਗੱਲ ਨਹੀਂ ਹੈ।
ਦੁਨੀਆਂ ਤੇ ਕੋਈ ਵੀ ਚੀਜ਼ ਔਖੀ ਨਹੀਂ ਹੁੰਦੀ ਗੱਲ ਸਿਰਫ ਸਮਝ ਆਉਣ (Understanding) ਦੀ ਹੁੰਦੀ ਹੈ।
- Insurance Companies
- Banks
- Multinational Companies etc.
- Life Actuaries
- General Insurance Actuaries
- Retirement / Employee Benefits Actuaries
- Investment Actuaries
- Health Insurance Actuaries etc.
ਕੀ ਤੁਹਾਨੂੰ ਇਸ ਖੇਤਰ ਵਿੱਚ ਪੈਰ ਰੱਖਣਾ ਚਾਹੀਦਾ ਹੈ?
ਮੇਰੀ ਇੱਕ ਨਿੱਜ ਰਾਏ ਹੈ ਕਿ ਤੁਸੀਂ ਆਪ ਵੀ ਇਸ ਕਰੀਅਰ ਵਾਰੇ ਇੰਟਰਨੈੱਟ ਤੇ ਖੋਜ ਕਰੋ ਜਿਵੇਂ ਕਿ YOUTBE ਆਦਿ ਪਲੇਟਫਾਰਮ ਤੇ ਉਹਨਾਂ ਵਿਅਕਤੀਆਂ ਦੀ ਇੰਟਰਵਿਊ ਸੁਣੋ ਜਿਹੜੇ ਇਸ ਖੇਤਰ ਵਿੱਚ ਆਪਣੇ ਪੈਰ ਜਮ੍ਹਾਂ ਚੁੱਕੇ ਹਨ।
ਸਿਰਫ ਤੇ ਸਿਰਫ ਪੈਸੇ ਨੂੰ ਦੇਖ ਇਸ ਖੇਤਰ ਵਿੱਚ ਪੈਰ ਨਹੀਂ ਰੱਖਣਾ ਚਾਹੀਦਾ।
No comments:
Post a Comment